ਇਥੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਰਿਹਾਇਸ਼ ਰੱਖੀ ਸੀ । ਇਥੇ ਹੀ ਮਾਤਾਵਾਂ ਵੱਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਣ 'ਤੇ ਗੁਰੂ ਜੀ ਨੇ ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਫ਼ਰਮਾਇਆ ਸੀ ਕਿ:
“ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤ ਕਿਆ ਭਯਾ ਜੀਵਤ ਕਈ ਹਜਾਰ।
ਇਸ ਸਥਾਨ ਦੀ ਇਮਾਰਤ ਦੀ ਸੇਵਾ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਕਰਾਈ ਸੀ । ਹੁਣ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਕਰਵਾਈ ਹੈ। ਇਹ ਅਸਥਾਨ ਤਖ਼ਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਨਜ਼ਦੀਕ ਹੈ।