ਇਸ ਗੁਰਦੁਆਰਾ ਸਾਹਿਬ ਦਾ ਨਾਂ 'ਹੋਲਗੜ' ਅਤੇ 'ਟਿੱਬੀ ਸਾਹਿਬ' ਵੀ ਹੈ । ਇੱਥੇ ਦਸਮ ਸਤਿਗੁਰੂ ਜੀ ਹੋਲਾ ਮਹੱਲਾ ਖਿਡਾਇਆ ਕਰਦੇ ਸਨ। ਅਜੇ ਵੀ ਵਿਸਾਖੀ ਦੇ ਜੋੜ ਮੇਲੇ ਮੌਕੇ ਸਮੂੰਹ ਸੰਗਤ ਤੇ ਨਿਹੰਗ ਸਿੰਘ ਅਦੁੱਤੀ ਜਲੂਸ ਦੇ ਰੂਪ ਵਿੱਚ ਇਥੇ ਪਹੁੰਚਦੇ ਹਨ। ਇਹ ਸਥਾਨ ਦਮਦਮਾ ਸਾਹਿਬ ਤੋਂ ਦੋ ਕਿਲੋ ਮੀਟਰ ਦੂਰ ਬਠਿੰਡੇ ਵਾਲੀ ਸੜਕ 'ਤੇ ਹੈ ।
ਨੋਟ : ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਤਿਆਰ ਕਰਵਾਈ ਹੈ ਅਤੇ ਸਰੋਵਰ ਬਣਨ ਵਾਲਾ ਰਹਿੰਦਾ ਹੈ।