ਇਸ ਅਸਥਾਨ 'ਤੇ ਗੁਰੂ ਜੀ ਸਿੱਖ ਸੈਨਿਕਾਂ ਨੂੰ ਤਨਖਾਹਾਂ ਵੰਡਿਆ ਕਰਦੇ ਸਨ ਅਤੇ ਸ਼ਾਮ ਨੂੰ ਦੀਵਾਨ ਲਾ ਕੇ ਸੋਦਰੁ ਰਹਿਰਾਸ ਦਾ ਪਾਠ ਕਰਿਆ ਕਰਦੇ ਸਨ।ਇੱਥੇ ਹੀ ਗੁਰਬਾਣੀ ਦੀ ਕਥਾ ਵਿੱਚ ਦੱਸੇ ਗਏ ਗੂੜ੍ਹ ਅਰਥਾਂ ਨੂੰ ਮੁੜ ਪਰਪੱਕ ਕਰਾਇਆ ਜਾਂਦਾ ਸੀ । ਪੁਰਾਤਨ ਵਿਦਵਾਨਾਂ ਵਿੱਚ ਇਥੇ ਘੱਟ ਤੋਂ ਘੱਟ ਇਕ ਦਿਨ ਕਥਾ ਕਰਕੇ ਹਾਜ਼ਰੀ ਲਾਉਣ ਦੀ ਪਰੰਪਰਾ ਰਹੀ ਹੈ। ਪੁਰਾਤਨ ਜੰਡ ਕਾਇਮ ਹੈ ਜਿਸ ਨਾਲ ਗੁਰੂ ਜੀ ਘੋੜਾ ਬੰਨ੍ਹਿਆ ਕਰਦੇ ਸਨ। ਪਹਿਲਾਂ ਇਸ ਇਮਾਰਤ ਅਤੇ ਸਰੋਵਰ ਦੀ ਸੇਵਾ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਕਰਵਾਈ ਸੀ ਤੇ ਪੱਕਾ ਖੂਹ ਵੀ ਲਵਾਇਆ ਸੀ । ਹੁਣ ਅਤਿਅੰਤ ਸੁੰਦਰ ਨਵੀਨ ਇਮਾਰਤ ਬਣੀ ਹੋਈ ਹੈ, ਜਿਸ ਦੀ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਰਵਾਈ ਹੈ।