ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸਾ ਖੋਲ੍ਹਿਆ ਸੀ ਜਿਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਚੱਲਿਤ ਹੋਇਆ । ਇਸ ਸਥਾਨ 'ਤੇ ਦਸਮ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ। 48 ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵੀ ਇਸ ਅਸਥਾਨ ' ਤੇ ਗੁਰੂ ਜੀ ਮੁਖਾਰਬਿੰਦ ਤੋਂ ਸ੍ਰਵਣ ਕੀਤੀ । ਗੁਰਬਾਣੀ ਦੇ ਅਰਥ ਬੋਧ ਦੀ ਸੰਪ੍ਰਦਾਇ ਵੀ ਇਥੇ ਹੀ ਆਰੰਭ ਹੋਈ ।