ਇਹ ਅਸਥਾਨ ਬਾਬਾ ਬੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ ਦੀ ਯਾਦ ਵਿਚ ਬਣਿਆ ਹੈ ਜੋ ਤਖ਼ਤ ਸਾਹਿਬ ਦੇ ਨਜ਼ਦੀਕ ਪੂਰਬ ਵੱਲ ਹੈ ।ਜਦੋਂ ਦਸਮ ਪਾਤਸ਼ਾਹ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਤਾਂ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਬੰਦੂਕ ਦੇ ਨਿਸ਼ਾਨੇ ਅੱਗੇ ਇਸ ਅਸਥਾਨ 'ਤੇ ਖੜ੍ਹੇ ਸਨ ।
ਹੁਣ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਕਰਵਾਈ ਹੈ।