ਗੁਰਦੁਆਰਾ ਲਿਖਣਸਰ ਸਾਹਿਬ

ਇਸ ਅਸਥਾਨ ਵਿਖੇ ਦਸਮ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਨੂੰ “ਗੁਰੂ ਕੀ ਕਾਸ਼ੀ” ਦਾ ਵਰਦਾਨ ਬਖਸ਼ਿਆ ਹੈ।ਜਦੋਂ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਰਹੇ ਸਨ ਤਾਂ ਲਿਖਾਈ ਸਮੇਂ ਜਿਸ ਕਲਮ ਦਾ ਮੂੰਹ ਘਸ ਜਾਂਦਾ ਸੀ ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ ਤੇ ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਵਰਤੀਆਂ ਪੁਰਾਣੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਲਿਖਣਸਰ ਦੇ ਸਰੋਵਰ ਵਿੱਚ ਪ੍ਰਵਾਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ “ਗੁਰੂ ਕੀ ਕਾਸ਼ੀ” ਦਾ ਵਰਦਾਨ ਦਿੱਤਾ । ਇਥੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ (ਪੈਂਤੀ) ਲਿਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਹਨ।

pMny     1  | 2  |  3  | 4  |  5  |  6  | 7  |  8  | 9  |  10  | 11  |  12  | 13  | Website Compatible with latest Browers supports Firefox 18 (and above),Chrome 24 (and above)